Wednesday, February 2, 2011

ਦਿਲ ਡਰਦਾ

ਕਈ ਵਾਰੀ ਬੈਠਾ ਸੋਚਾਂ ਲਖਾਂ ਸੂਰਤਾਂ ਨੇ ਇਥੇ
ਕਈ ਸੋਹਣੇ ਤੇ ਸੁਨ੍ਖੇ ਦਿਲ ਤੈਨੂ ਹੀ ਕਿਯੋ ਡਿਠੇ
ਤੈਨੂ ਮੁੜ ਮੁੜ ਤੱਕਾਂ ਦਿਲ ਨਾਹਿਯੋੰ ਭਰਦਾ
ਜਦ ਆਖਣੇ ਨੂੰ ਆਵਾਂ ਮੇਰਾ ਦਿਲ ਡਰਦਾ
ਕਿੱਦਾਂ ਸੋਚਾਂ ਕੇ ਮੈਂ ਪ੍ਯਾਰ ਤੈਨੂ ਨਾਹਿਯੋੰ ਕਰਦਾ...

ਵਸੇ ਮੇਰੇ ਵਿਚ ਤੂੰ, ਜਿਵੇਂ ਕਪੜੇ 'ਚ ਰੂੰ
ਕਹੇ ਹਰ ਪਲ ਮਨ, ਗਾਵੇ ਮੇਰੀ ਲੂੰ ਲੂੰ
ਜਦ ਆਖਣੇ ਨੂੰ ਆਵਾਂ ਮੇਰਾ ਦਿਲ ਡਰਦਾ
ਕਿੱਦਾਂ ਸੋਚਾਂ ਕੇ ਮੈਂ ਪ੍ਯਾਰ ਤੈਨੂ ਨਾਹਿਯੋੰ ਕਰਦਾ..

ਜਾਦੂ ਐਸਾ ਹੈ ਤੂ ਕੀਤਾ, ਤੇਰਾ ਪਾਣੀ ਭਰ ਪੀਤਾ
ਤੂੰ ਮੇਰੇ ਦਿਲ ਵਾਲੀ ਤਾਰ, ਮੇਰਾ ਦਿਲ ਤੇਰੇ ਨਾ ਸੀਤਾ
ਜਦ ਆਖਣੇ ਨੂੰ ਆਵਾਂ ਮੇਰਾ ਦਿਲ ਡਰਦਾ
ਕਿੱਦਾਂ ਸੋਚਾਂ ਕੇ ਮੈਂ ਪ੍ਯਾਰ ਤੈਨੂ ਨਾਹਿਯੋੰ ਕਰਦਾ..

ਯਾਰੀ ਤੋੜ ਤੂੰ ਨਿਭਾਈੰ, ਰਹੀਂ ਦਿਲ 'ਚ ਸਮਾਈ
ਮੈਂ ਹਾਂ ਦੀਵਾ ਤੂੰ ਹੈ ਲੋ, ਜੋੜੀ ਐਸੀ ਹੈ ਬਣਾਈ
ਸਾਰਾ ਜਿਤ੍ਤ੍ਲਾਂ ਜਹਾਂ ਪਰ ਤੇਰੇ ਅੱਗੇ ਹਰਦਾ
ਅੱਜ ਆਖਾਂ ਤੈਨੂ ਪ੍ਯਾਰ ਮੈਂ ਹਾਂ ਸਚ ਕਰਦਾ
ਸਚੀ ਆਖਾਂ ਤੈਨੂ ਪ੍ਯਾਰ ਮੈਂ ਹਾਂ ਬਹੁਤ ਕਰਦਾ......

No comments:

Post a Comment